ਹੁਣ ਪੰਜਾਬ ਪੁਲਿਸ ‘ਬਹਾਦਰ ਡੀ.ਜੀ.ਪੀ. ਸੈਣੀ’ ਦੇ ਸਲੋਗਨ ਲਾਗੂ ਕਰੇ, ਜੋ 29 ਸਾਲ ਬਾਅਦ ਆਪਣੇ ਕੁਕਰਮਾ ਦੀ ਸਜ਼ਾ ਭੁਗਤਣ ਤੋਂ ਭੱਜ ਰਿਹੈ : ਮਾਨ
ਹੁਣ ਪੰਜਾਬ ਪੁਲਿਸ ‘ਬਹਾਦਰ ਡੀ.ਜੀ.ਪੀ. ਸੈਣੀ’ ਦੇ ਸਲੋਗਨ ਲਾਗੂ ਕਰੇ, ਜੋ 29 ਸਾਲ ਬਾਅਦ ਆਪਣੇ ਕੁਕਰਮਾ ਦੀ ਸਜ਼ਾ ਭੁਗਤਣ ਤੋਂ ਭੱਜ ਰਿਹੈ : ਮਾਨ

ਫ਼ਤਹਿਗੜ੍ਹ ਸਾਹਿਬ, 09 ਮਈ ( ) “ਸਿੱਖ ਕੌਮ ਦੀ ਕਿਸੇ ਵੀ ਧਰਮ, ਕੌਮ, ਫਿਰਕੇ ਜਾਂ ਕਿਸੇ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਵਿਰੋਧ ਨਾ ਤਾਂ ਬੀਤੇ ਇਤਿਹਾਸ ਵਿਚ ਰਿਹਾ ਹੈ, ਨਾ ਅੱਜ ਹੈ, ਨਾ ਹੀ ਆਉਣ ਵਾਲੇ ਸਮੇਂ ਵਿਚ ਹੋਵੇਗਾ। ਸਿੱਖ ਕੌਮ ਦਾ ਵਿਰੋਧ ਅਤੇ ਜਦੋਂ-ਜ਼ਹਿਦ ਜ਼ਬਰ ਕਰਨ ਵਾਲੇ ਹੁਕਮਰਾਨਾਂ, ਅਫ਼ਸਰਸ਼ਾਹੀ ਅਤੇ ਹਰ ਤਰ੍ਹਾਂ ਦੇ ਸਮਾਜਿਕ ਨਫ਼ਰਤ ਫੈਲਾਉਣ ਵਾਲੀਆ ਬੁਰਾਈਆ ਵਿਰੁੱਧ ਹੈ । ਸੁਮੇਧ ਸੈਣੀ ਵਰਗੇ ਜੋ ਮਨੁੱਖਤਾ ਦੇ ਖੂਨ ਨਾਲ ਹੋਲੀ ਖੇਂਡਣ ਵਾਲੇ ਜ਼ਾਲਮ, ਬੇਸ਼ੱਕ ਇਥੋਂ ਦੇ ਅਦਾਲਤੀ ਅਤੇ ਹਕੂਮਤਾਂ ਦੇ ਵਿਤਕਰੇ ਭਰੇ ਅਤੇ ਪੱਖਪਾਤੀ ਰਵੱਈਏ ਦੀ ਬਦੌਲਤ ਕੁਝ ਸਮੇਂ ਲਈ ਕਾਨੂੰਨੀ ਜਾਂ ਆਤਮਿਕ ਵਰਤਾਰੇ ਦੀ ਮੌਤ ਤੋਂ ਬਚ ਜਾਣ, ਲੇਕਿਨ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਨਹੀਂ ਬਚ ਸਕਣਗੇ । ਹੁਣ ਜਦੋਂ 29 ਸਾਲਾਂ ਦੇ ਲੰਮੇਂ ਸਮੇਂ ਬਾਅਦ ਸੁਮੇਧ ਸੈਣੀ ਉਤੇ ਸ. ਬਲਵੰਤ ਸਿੰਘ ਮੁਲਤਾਨੀ ਦੇ ਕਤਲ ਕੇਸ ਦੀ ਕਾਰਵਾਈ ਹੋਣ ਜਾ ਰਹੀ ਹੈ, ਫਿਰ ਵੀ ਕਾਨੂੰਨ ਤੇ ਨਿਜਾਮ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਭੱਜਣ ਲਈ ਰਾਹ ਦਿੱਤਾ ਜਾ ਰਿਹਾ ਹੈ । 29 ਸਾਲ ਦੇ ਸਮੇਂ ਤੋਂ ਬਾਅਦ ਵੀ ਸੰਜ਼ੀਦਗੀ ਨਾਲ ਕਾਨੂੰਨੀ ਅਮਲ ਨਾ ਕਰਨ ਦਾ ਵਰਤਾਰਾ ਤਾਂ ਸਿੱਖ ਕੌਮ ਨਾਲ ਹੋਰ ਵੀ ਵੱਡੀ ਬੇਇਨਸਾਫ਼ੀ ਤੇ ਵਿਤਕਰੇ ਵਾਲੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਨੂੰ ਕਾਨੂੰਨ ਇਨਸਾਫ਼ ਦੇ ਮੁੱਦੇ ਉਤੇ 29 ਸਾਲਾਂ ਬਾਅਦ ਵੀ ਸਹੀ ਢੰਗ ਨਾਲ ਅਮਲ ਨਾ ਹੋਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ, ਇਸ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਪੁਲਿਸ ਦੇ ਆਪਣੇ ਮਿੱਟੀ ਵਿਚ ਮਿਲੇ ਅਤੇ ਦਾਗੀ ਹੋਏ ਇਖਲਾਕ ਨੂੰ ਜੀਵਤ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੀ ਹੈ, ਉਹ ‘ਮੈਂ ਹਰਜੀਤ ਸਿੰਘ’ ਦੇ ਸਲੋਗਨ ਦੇ ਨਾਮ ਤੇ ‘ਬਹਾਦਰ ਸਾਬਕਾ ਡੀਜੀਪੀ ਸੁਮੇਧ ਸੈਣੀ’ ਦਾ ਸਲੋਗਨ ਲਗਾਉਣਾ ਚਾਹੀਦਾ ਹੈ । ਜੋ ਕਾਨੂੰਨੀ ਮਾਰ ਤੋਂ ਬਚਨ ਲਈ ਹਿਮਾਚਲ ਦੀਆਂ ਪਹਾੜੀਆਂ ਵਿਚ ਜਾਂ ਦਿੱਲੀ ਦੇ ਆਪਣੇ ਸਿਆਸੀ ਆਕਾਵਾਂ ਦੀ ਸਰਪ੍ਰਸਤੀ ਵਿਚ ਲੁੱਕਦਾ ਫਿਰਦਾ ਹੈ । ਅਜਿਹਾ ਅਮਲ ਕਰਕੇ ਆਤਮਿਕ ਤੌਰ ਤੇ ਪੰਜਾਬ ਪੁਲਿਸ ਦਾ ਮਰ-ਮਿਟ ਚੁੱਕਿਆ ਅਕਤ ਸਾਇਦ ਜਿਊਂਦਾ ਹੋ ਜਾਵੇ । ਉਨ੍ਹਾਂ ਕਿਹਾ ਕਿ ਕੇਵਲ ਸੁਮੇਧ ਸੈਣੀ ਹੀ ਨਹੀਂ, ਬਲਕਿ ਇਜਹਾਰ ਆਲਮ, ਰੀਬੇਰੋ, ਐਸ.ਐਸ.ਵਿਰਕ, ਪਰਮਰਾਜ ਸਿੰਘ ਉਮਰਾਨੰਗਲ ਜੋ ਅੱਜ ਵੀ ਸੈਕੜਿਆਂ ਦੀ ਗਿਣਤੀ ਵਿਚ ਪੰਜਾਬ ਪੁਲਿਸ ਵਿਚ ਮਨੁੱਖਤਾ ਦੇ ਕਾਤਲ ਚਿਹਰੇ ਮੌਜੂਦ ਹਨ । ਉਨ੍ਹਾਂ ਉਤੇ ਵੀ 2-4 ਮਹੀਨਿਆ ਦੇ ਸੀਮਤ ਸਮੇਂ ਵਿਚ ਜੱਜਾਂ ਤੇ ਵਿਸ਼ੇਸ਼ ਅਦਾਲਤਾਂ ਰਾਹੀ ਉਸੇ ਤਰ੍ਹਾਂ ਪ੍ਰਬੰਧ ਹੋਵੇ, ਜਿਵੇਂ ਹੁਕਮਰਾਨ ਬੇਕਸੂਰ ਸਿੱਖਾਂ ਨੂੰ ਝੱਟਪੱਟ ਫੈਸਲੇ ਕਰਕੇ ਬੀਤੇ ਸਮੇਂ ਵਿਚ ਸਜ਼ਾਵਾਂ ਦੇਣ ਦੇ ਅਮਲ ਕਰਦੇ ਰਹੇ ਹਨ ।
ਸ. ਮਾਨ ਨੇ ਇਕ ਗੰਭੀਰ ਪ੍ਰਸ਼ਨ ਉਠਾਉਦੇ ਹੋਏ ਕਿਹਾ ਕਿ ਜਦੋਂ ਸੁਮੇਧ ਸੈਣੀ ਆਪਣੇ ਸੁਰੱਖਿਆ ਅਮਲੇ ਨਾਲ ਹਿਮਾਚਲ ਵਿਚ ਦਾਖਲ ਹੋਇਆ, ਤਾਂ ਪੰਜਾਬ ਪੁਲਿਸ ਦੀਆਂ ਹਿਮਾਚਲ-ਪੰਜਾਬ ਦੀ ਸਰਹੱਦ ਤੇ ਲੱਗੀਆਂ ਰੋਕਾਂ ਅਤੇ ਅਦਾਲਤੀ ਵਾਰੰਟਾਂ ਦੇ ਜਾਰੀ ਹੋਣ ਉਪਰੰਤ ਵੀ ਸੁਮੇਧ ਸੈਣੀ ਵਰਗੇ ਦੋਸ਼ੀ ਨੂੰ ਕਰਫਿਊ ਪਾਸ ਨਾ ਹੋਣ ਦੇ ਬਾਵਜੂਦ ਵੀ ਕਿਵੇਂ ਲੰਘਣ ਦੇ ਦਿੱਤਾ ਗਿਆ ? ਫਿਰ ਬਿਲਾਸਪੁਰ ਤੋਂ ਪੰਜਾਬ ਵਿਚ ਵਾਪਿਸ ਆਉਣ ਅਤੇ ਫਿਰ ਪੰਜਾਬ ਦੇ ਰਸਤਿਓ ਦਿੱਲੀ ਵੱਲ ਰਵਾਨਾ ਹੋਣ ਦੀ ਖੁੱਲ੍ਹ ਦੇਣ ਵਾਲੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੋਸ਼ੀ ਨਹੀਂ ? ਉਨ੍ਹਾਂ ਕਿਹਾ ਕਿ ਬੇਸ਼ੱਕ 29 ਸਾਲਾਂ ਬਾਅਦ ਕਾਨੂੰਨੀ ਕਾਰਵਾਈ ਸੁਰੂ ਹੋਣਾ ਵੀ ਹੋਰ ਵੱਡੀ ਬੇਇਨਸਾਫ਼ੀ ਹੈ, ਕਿਉਂਕਿ ਸਿੱਖਾਂ ਉਤੇ ਜੁਲਮ ਕਰਨ ਵਾਲੇ ਸੈਣੀ ਵਰਗੇ ਅਫ਼ਸਰ ਸੈਂਟਰ ਦੇ ‘ਹੀਰੋ’ ਹਨ, ਉਸ ਨੂੰ ਸਰਪ੍ਰਸਤੀ ਦੇਣ ਅਤੇ ਚੋਰ ਦਰਵਾਜਿਓ ਬਚਾਉਣਾ ਕਾਨੂੰਨ ਦਾ ਮਜਾਕ ਉਡਾਉਣ ਵਾਲੀ ਕਾਰਵਾਈ ਹੈ । ਅਜਿਹੇ ਅਮਲ ਸਿੱਖ ਕੌਮ ਨੂੰ ਗੁੰਮਰਾਹ ਨਹੀਂ ਕਰ ਸਕਣਗੇ । ਸਾਨੂੰ ਪੂਰਨ ਭਰੋਸਾ ਹੈ ਕਿ ਸਿੱਖ ਕੌਮ ਦਾ ਕੋਈ ਵੀ ਕਾਤਲ ਉਸ ਅਕਾਲ ਪੁਰਖ ਦੇ ਇਨਸਾਫ਼ ਤੋਂ ਅੱਜ ਤੱਕ ਨਹੀਂ ਬਚਿਆ । ਭਾਵੇਕਿ ਉਹ ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ, ਜਰਨਲ ਵੈਦਿਆ ਵਰਗੇ ਤਾਨਾਸ਼ਾਹ ਸਿਆਸਤਦਾਨ ਤੇ ਅਫ਼ਸਰ ਕਿਉਂ ਨਾ ਹੋਣ। ਉਨ੍ਹਾਂ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇੰਡੀਆਂ ਦੇ ਹੁਕਮਰਾਨਾਂ ਨੂੰ ਕਰੋਨਾ ਤੇ ਕਾਬੂ ਪਾਉਣ ਲਈ ਡਬਲਿਊ.ਐਚ.ਓ ਤੋਂ ਇਕ ਬਿਲੀਅਨ ਡਾਲਰ ਦੀ ਸਹਾਇਤਾ ਪ੍ਰਾਪਤ ਹੋਈ ਹੈ । ਜੋ ਕਿ ਹਰ ਕਰੋਨਾ ਪੀੜ੍ਹਤ ਉਤੇ 3 ਲੱਖ ਰੁਪਏ ਖਰਚਣ ਦੇ ਆਦੇਸ਼ ਹੋਏ ਹਨ। ਜਿਸਦਾ ਹਿਸਾਬ ਡਬਲਿਊ.ਐਚ.ਓ. ਨੂੰ ਦੇਣਾ ਪਵੇਗਾ । ਇਹੀ ਵਜਹ ਹੈ ਕਿ ਇਕ ਸਾਜਿਸ ਤਹਿਤ ਮੋਦੀ ਹਕੂਮਤ ਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਪੀੜ੍ਹਤਾਂ ਦੀ ਬਣਦੀ ਗਿਣਤੀ ਨੂੰ ਕਾਗਜਾਂ ਵਿਚ ਦਿਖਾਉਣ ਅਤੇ ਉਸ ਆਈ ਕਰੋੜਾਂ-ਅਰਬਾਂ ਦੀ ਰਕਮ ਨੂੰ ਹੜੱਪਣ ਲਈ ਸਿਹਤ ਪੱਖੋ ਤੰਦਰੁਸਤ ਮੁਸਲਿਮ, ਸਿੱਖ ਅਤੇ ਰੰਘਰੇਟਿਆ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਨੂੰ ਜ਼ਬਰੀ ਪੌਜੀਵਿਟ ਕਰਾਰ ਦੇ ਕੇ ਗਿਣਤੀ ਪੂਰੀ ਕੀਤੀ ਜਾ ਰਹੀ ਹੈ । ਦੂਸਰਾ ਇਨ੍ਹਾਂ ਘੱਟ ਗਿਣਤੀ ਕੌਮਾਂ ਨੂੰ ਬਦਨਾਮ ਕਰਨ ਦੀ ਸਾਜਿ਼ਸ ਨੂੰ ਵੀ ਪੂਰਨ ਕੀਤਾ ਜਾ ਰਿਹਾ ਹੈ । ਜਦੋਂਕਿ ਅਯੁੱਧਿਆ ਰਾਮ ਮੰਦਰ ਦੇ ਉਦਘਾਟਨ ਸਮੇਂ, ਬਨਾਰਸ ਦੇ ਵੱਡੇ ਮੰਦਰ, ਤ੍ਰਿਪਤੀ ਮੰਦਰ ਵਿਚ, ਵੈਸਨੋ ਦੇਵੀ ਮੰਦਰ ਵਿਚ ਹੋਣ ਵਾਲੇ ਲੱਖਾਂ ਦੇ ਇਕੱਠਾਂ ਵਿਚ ਬਹੁਗਿਣਤੀ ਦੇ ਇਕ ਵੀ ਵਿਅਕਤੀ ਨੂੰ ਕਰੋਨਾ ਨਹੀਂ ਹੋਇਆ । ਅਜਿਹਾ ਗੁੰਮਰਾਹਕੁੰਨ ਪ੍ਰਚਾਰ ਇਕ ਐਨ.ਡੀ. ਟੀ.ਵੀ ਨੂੰ ਛੱਡਕੇ 28 ਮੁਕੇਸ ਅੰਬਾਨੀ ਦੇ ਚੈਨਲਾਂ ਅਤੇ 11 ਅਡਾਨੀ ਦੇ ਚੈਨਲਾਂ ਰਾਹੀ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਇੰਡੀਆਂ ਪੰਜਾਬ ਦੇ ਨਿਵਾਸੀਆ ਨਾਲ ਹੀ ਵੱਡਾ ਧੋਖਾ ਤੇ ਫਰੇਬ ਨਹੀਂ ਕੀਤਾ ਜਾ ਰਿਹਾ, ਬਲਕਿ ਕੌਮਾਂਤਰੀ ਸਿਹਤ ਸੰਸਥਾਂ ਡਬਲਿਊ.ਐਚ.ਓ. ਨਾਲ ਵੀ ਇਹ ਹੁਕਮਰਾਨ ਧੋਖਾ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਡਬਲਿਊ.ਐਚ.ਓ. ਤੋਂ ਪ੍ਰਾਪਤ ਕੀਤੀ ਗਈ ਵੱਡੀ ਰਕਮ ਦਾ ਪੰਜਾਬ ਦਾ ਹਿੱਸਾ ਪੰਜਾਬ ਨੂੰ ਨਾ ਦੇਣ 6700 ਕਰੋੜ ਰੁਪਏ ਦੀ ਪੰਜਾਬ ਦੇ ਹਿੱਸੇ ਦੀ ਜੀ.ਐਸ.ਟੀ. ਦੀ ਰਕਮ ਪੰਜਾਬ ਨੂੰ ਅਦਾ ਨਾ ਕਰਨ, ਜਿਵੇਂ ਹੋਰ ਸੂਬਿਆਂ ਵਿਚ ਲੋੜਵੰਦਾਂ, ਮਜ਼ਦੂਰਾਂ ਤੇ ਗਰੀਬਾਂ ਨੂੰ ਆਟੇ ਅਤੇ ਦਾਲਾਂ ਦੇ ਪੈਕਟ ਥੋੜੀ ਗਿਣਤੀ ਵਿਚ ਵੰਡਣ ਦਾ ਦਿਖਾਵਾ ਕੀਤਾ ਗਿਆ ਹੈ, ਉਹ ਵੀ ਪੰਜਾਬ ਨੂੰ ਨਾ ਦੇਣ ਦੇ ਦੁੱਖਦਾਇਕ ਅਮਲਾਂ ਨੂੰ ਫਿਰਕੂ ਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਉਪਰੋਕਤ 39 ਟੀ.ਵੀ. ਚੈਨਲਾਂ ਜਾਂ ਮੀਡੀਏ ਉਤੇ ਮੋਦੀ ਵੱਲੋਂ ਥਾਲੀਆ ਵਜਾਉਣ, ਤਾੜੀਆ ਮਾਰਨ, ਮੋਮਬੱਤੀਆ ਜਗਾਉਣ, ਗਊਮੂਤਰ ਤੇ ਗਊ ਗੋਬਰ ਦਾ ਸੇਵਨ ਕਰਨ ਦੇ ਗੁੰਮਰਾਹਕੁੰਨ ਹਿੰਦੂਤਵ ਪ੍ਰਚਾਰ ਜੋਰਾ-ਸੋਰਾ ਤੇ ਹੋ ਰਿਹਾ ਹੈ । ਲੇਕਿਨ ਕਰੋਨਾ ਪੀੜ੍ਹਤਾਂ ਅਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਕਰਫਿਊ ਅਤੇ ਲਾਕਡਾਊਨ ਦੀ ਬਦੌਲਤ ਭੁੱਖਮਰੀ ਦਾ ਸਿ਼ਕਾਰ ਹੋ ਰਹੇ ਪਰਿਵਾਰਾਂ ਤੇ ਪੀੜ੍ਹਤਾਂ ਦੀ ਅਮਲੀ ਰੂਪ ਵਿਚ ਕੋਈ ਸਾਰ ਨਹੀਂ ਲਈ ਗਈ । ਜਿਸ ਵਿਚ ਮੋਦੀ-ਸ਼ਾਹ ਹਕੂਮਤ ਅਸਫ਼ਲ ਸਾਬਤ ਹੋਈ ਹੈ । ਪੰਜਾਬ ਸਰਕਾਰ ਨੇ ਆਪਣੇ ਖਜਾਨੇ ਵਿਚੋਂ ਜੇਕਰ ਕੁਝ ਲੋੜਵੰਦਾ ਨੂੰ ਰਾਸ਼ਨ ਦੇਣ ਦੇ ਪੈਕਟ ਵੰਡੇ ਹਨ, ਤਾਂ ਉਸ ਵਿਚ ਵੀ ਕਾਂਗਰਸੀਆਂ ਨੂੰ ਦੇਣ ਦੇ ਵਿਤਕਰੇ ਭਰੇ ਅਮਲ ਕਰਕੇ ਅਤੇ ਕਾਣੀ-ਵੰਡ ਕਰਕੇ ਵੱਡੇ ਸੰਕਟ ਵਿਚ ਵੀ ਸਰਕਾਰ ਨੇ ਆਪਣੀ ਘਟੀਆ ਜਹਿਨੀਅਤ ਦਾ ਹੀ ਪ੍ਰਗਟਾਵਾ ਕੀਤਾ ਹੈ । ਇਨ੍ਹਾਂ ਦੀ ਦਿਸ਼ਾਹੀਣ ਨੀਤੀਆ ਦੀ ਬਦੌਲਤ ਹੀ ਆਉਣ ਵਾਲੇ 2 ਮਹੀਨਿਆ ਵਿਚ ਇੰਡੀਆਂ ਤੇ ਪੰਜਾਬ ਦੇ ਹਾਲਾਤ ਅਮਰੀਕਾ ਵਰਗੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ 80 ਲੱਖ ਮੀਟ੍ਰਿਕ ਟਨ ਕਣਕ ਜੋ ਪਹਿਲੋ ਹੀ ਗੋਦਾਮਾ ਵਿਚ ਪਈ ਹੈ, ਉਸ ਨੂੰ ਲੋੜਵੰਦਾਂ, ਗਰੀਬਾਂ ਵਿਚ ਨਾ ਵੰਡਕੇ ਹੁਕਮਰਾਨਾਂ ਵੱਲੋਂ ਉਨ੍ਹਾਂ ਨੂੰ ਭੁੱਖਮਰੀ ਅਤੇ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਣਮਨੁੱਖੀ ਅਮਲ ਕੀਤੇ ਗਏ ਹਨ । ਇਹੀ ਵਜਹ ਹੈ ਕਿ ਵੱਖ-ਵੱਖ ਸੂਬਿਆਂ ਵਿਚੋਂ ਪ੍ਰਵਾਸੀ ਗਰੀਬ, ਮਜਦੂਰ ਲੱਖਾਂ ਦੀ ਗਿਣਤੀ ਵਿਚ ਆਪੋ-ਆਪਣੇ ਸੂਬਿਆਂ ਤੇ ਘਰਾਂ ਨੂੰ ਪੈਦਲ ਜਾਣ ਲਈ ਮਜ਼ਬੂਰ ਹੋਏ ਹਨ ਅਤੇ ਜੋ ਬੀਤੇ ਦਿਨ 16 ਗਰੀਬ ਮਜਦੂਰ ਔਰੰਗਾਬਾਦ ਵਿਖੇ ਰੇਲਵੇ ਟ੍ਰੈਕ ਉਤੇ ਮਾਰੇ ਗਏ ਹਨ, ਉਸ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਜਿਥੇ ਮੋਦੀ ਹਕੂਮਤ ਨੂੰ ਦੋਸ਼ੀ ਠਹਿਰਾਇਆ, ਉਥੇ ਉਨ੍ਹਾਂ ਨੇ ਇਹ ਗਹਿਰੀ ਸੰਕਾ ਜਾਹਰ ਕੀਤੀ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਰੇਲਵੇ ਲਾਈਨ ਉਤੇ ਆਰਾਮ ਕਰਨ ਦੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਹੋ ਸਕਦਾ ਹੈ ਕਿ ਉਨ੍ਹਾਂ ਨੇ ਭੁੱਖਮਰੀ ਦੀ ਬਦੌਲਤ ਇਹ ਖੁਦਕਸੀਆ ਕਰਨ ਦਾ ਰਾਹ ਚੁਣਿਆ ਹੋਵੇ। ਇਸ ਹੋਏ ਦੁੱਖਦਾਇਕ ਵਰਤਾਰੇ ਦੀ ਤੁਰੰਤ ਨਿਰਪੱਖਤਾ ਨਾਲ ਜਾਂਚ ਹੋਵੇ ਤਾਂ ਕਿ ਮੋਦੀ ਹਕੂਮਤ ਦੇ ਦੋਸ਼ਪੂਰਨ ਪ੍ਰਬੰਧ ਅਤੇ ਹਕੂਮਤੀ ਅਸਫ਼ਲਤਾ ਸਹੀ ਰੂਪ ਵਿਚ ਸਾਹਮਣੇ ਆ ਸਕੇ ।
Comments
Post a Comment